Saturday, April 27, 2024

ਕੰਗਨਾ ਰਣੌਤ

ਅਜਨਾਲਾ ਘਟਨਾ ਤੋਂ ਬਾਅਦ ਕੰਗਣਾ ਰਣੌਤ ਨੇ ਕਿਹਾ, ‘ਮੈਂ ਜੋ ਭਵਿੱਖਬਾਣੀ ਕੀਤੀ ਸੀ, ਉਹੀ ਹੀ ਹੋਇਆ’

ਕੰਗਨਾ ਰਣੌਤ ਨੂੰ ਰਾਹਤ, ਦੇਸ਼ਧਰੋਹ ਮਾਮਲੇ 'ਚ ਹਾਈਕੋਰਟ ਨੇ ਗ੍ਰਿਫਤਾਰੀ ’ਤੇ ਲਾਈ 25 ਜਨਵਰੀ ਤੱਕ ਰੋਕ

ਮੁੰਬਈ,: ਬੰਬੇ ਹਾਈਕੋਰਟ ਨੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੰ ਦੇਸ਼ ਧਰੋਹ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਐਫਆਈਆਰ ਰੱਦ ਕਰਨ ਦੀ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਬੰਬੇ ਹਾਈਕੋਰਟ ਨੇ ਕੰਗਨਾ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਦੀ ਮਿਆਦ 25 ਜਨਵਰੀ ਤੱਕ ਵਧਾ ਦਿੱਤੀ ਹੈ। ਹਾਈਕੋਰਟ ਨੇ ਪੁਲਿਸ ਨੂੰ ਕੰਗਨਾ ਤੇ ਉਸ ਦੀ ਭੈਣ ਨੂੰ ਪੁੱਛਗਿੱਛ ਲਈ ਅਜੇ ਨਾ ਬੁਲਾਉਣ ਦਾ ਨਿਰਦੇਸ਼ ਦਿੱਤਾ ਹੈ। ਕੰਗਨਾ ਅਤੇ ਉਨ੍ਹਾਂ ਦੀ ਭੈਣ, ਰੰਗੋਲੀ ਚੰਦੇਲ ਵਿਰੁੱਧ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਮੁੰਬਈ ’ਚ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ਵਿਰੁੱਧ ਸਮਾਜਿਕ ਮਾਹੌਲ ਖਰਾਬ ਕਰਨ ਅਤੇ ਦੋ ਧਰਮਾਂ ਵਿਚਕਾਰ ਫਿਰਕੂ ਤਣਾਅ ਪੈਦਾ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਕੰਗਨਾ ਨੇ 8 ਜਨਵਰੀ ਨੂੰ ਬਾਂਦਰਾ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਕੰਗਨਾ ਅਤੇ ਰੰਗੋਲੀ ਨੂੰ ਪੁਲਿਸ ਨੇ ਤਿੰਨ ਵਾਰ ਸੰਮਨ ਭੇਜਿਆ ਸੀ, ਪਰ ਦੋਵੇਂ ਪੇਸ਼ ਨਹੀਂ ਹੋਏ ਸਨ।

ਕਿਸਾਨਾਂ ਨੂੰ ਕਾਨੂੰਨੀ ਮੱਦਦ ਦੇਣ ਦੇ ਨਾਂ ’ਤੇ ਆਪ ਨੇ ਇਕ ਵਾਰ ਫੇਰ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰ ਕੇ ਧ੍ਰੋਹ ਕੀਤਾ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਅਦਾਕਾਰਾ ਕੰਗਨਾ ਰਣੌਤ ਤੇ ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਸਮੇਤ ਹੋਰਨਾਂ ਭਾਜਪਾ ਆਗੂਆਂ ਖਿਲਾਫ ਕਾਨੂੰਨੀ ਕੇਸ ਲੜਨ ਦੇ ਖੋਖਲੇ ਦਾਅਵੇ ’ਤੇ ਆਪ ਉਤੇ ਦੋਸ਼ ਲਾਉਦਿਆਂ ਕਿਹਾ ਕਿ ਉਨਾਂ ਇਕ ਵਾਰ ਫੇਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ।

ਲੋਕ ਕਿਉਂ ਕਰਦੇ ਹਨ ਨਫ਼ਰਤ? ਕੰਗਨਾ ਨੇ ਟਵੀਟ ਕਰ ਦੱਸੀ ਵਜ੍ਹਾ

ਅਦਾਕਾਰਾ ਕੰਗਨਾ ਰਨੌਤ ਨੇ ਆਪਣੀ ਪੋਸਟ ਵਿੱਚ ਖੁਲਾਸਾ ਕੀਤਾ ਹੈ ਕਿ ਲੋਕ ਉਸ ਨਾਲ ਨਫ਼ਰਤ ਕਿਉਂ ਕਰਦੇ ਹਨ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਦੋ ਟਵੀਟ ਕਰਦਿਆਂ ਇਹ ਖੁਲਾਸਾ ਕੀਤਾ,' ਮੇਰਾ ਦਿਲ ਹਮੇਸ਼ਾਂ ਇੰਡਸਟਰੀ ਪ੍ਰਤੀ ਇਮਾਨਦਾਰ ਰਿਹਾ ਹੈ ਅਤੇ ਇਸੇ ਲਈ ਜ਼ਿਆਦਾਤਰ ਲੋਕ ਮੇਰੇ ਵਿਰੁੱਧ ਹਨ। ਜਦੋਂ ਰਿਜ਼ਰਵੇਸ਼ਨ ਆਇਆ, ਮੈਂ ਇਸਦਾ ਵਿਰੋਧ ਕੀਤਾ, ਇਹੀ ਕਾਰਨ ਸੀ ਕਿ ਹਿੰਦੂਆਂ ਨੇ ਮੈਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਮਣੀਕਰਣਿਕਾ ਵਿਵਾਦ ਦੇ ਦੌਰਾਨ ਕਰਨੀ ਸੈਨਾ ਨਾਲ ਵਿਵਾਦ ਹੋਇਆ, ਰਾਜਪੂਤਾਂ ਨੇ ਮੈਨੂੰ ਧਮਕੀ ਦਿੱਤੀ।

ਸਿਰਸਾ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਨੂੰ ਲੀਗਲ (ਕਾਨੂੰਨੀ) ਨੋਟਿਸ ਭੇਜਿਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ ਉਸ ਦੇ ਅਪਮਾਨਜ਼ਨਕ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ ਹੈ । ਜਿਸ 'ਚ ਇਕ ਕਿਸਾਨ ਦੀ ਬਜ਼ਰੁਗ ਮਾਂ ਨੂੰ 100 ਰੁਪਏ 'ਚ ਮਿਲਣ ਵਾਲੀ ਜਨਾਨੀ ਦੇ ਰੂਪ 'ਚ ਕਿਹਾ ਗਿਆ । ਉਨ੍ਹਾਂ ਦੇ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਚਿੱਤਰਨ ਦੇ ਰੂਪ 'ਚ ਦਰਸਾਉਂਦੇ ਹਨ । ਅਸੀਂ ਮੰਗ ਕਰਦੇ ਹਾਂ ਕਿ ਇਸ ਅਸੰਵੇਦਨਸ਼ੀਲ ਟਿੱਪਣੀ ਲਈ ਕੰਗਨਾ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੁੰਦੀ ਹੈ ।

ਬੰਬੇ ਹਾਈਕੋਰਟ ਦੇ ਫੈਸਲੇ 'ਤੇ ਆਇਆ ਕੰਗਨਾ ਦਾ ਬਿਆਨ, ਕਿਹਾ - ਉਨ੍ਹਾਂ ਦਾ ਧੰਨਵਾਦ, ਜੋ ਮੇਰੇ ਸੁਪਨਿਆਂ ਦੇ ਟੁਟੱਣ ਤੇ ਹੱਸੇ ਸਨ

ਮੁੰਬਈ: ਬੰਬੇ ਹਾਈ ਕੋਰਟ ਨੇ ਬਿ੍ਰਮੰਬੂਈ ਨਗਰ ਨਿਗਮ ਵੱਲੋਂ ਅਦਾਕਾਰਾ ਕੰਗਣਾ ਰਣੌਤ ਨੂੰ 7 ਅਤੇ 9 ਸਤੰਬਰ ਨੂੰ ਜਾਰੀ ਕੀਤੇ ਨੋਟਿਸ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕੰਗਨਾ ਦੇ ਦਫਤਰ ਵਿੱਚ ਹੋਈ ਭੰਨਤੋੜ ਨੂੰ ਗਲਤ ਮਨਸੂਬੇ ਨਾਲ ਕੀਤੀ ਕਾਰਵਾਈ ਕਰਾਰ ਦਿੱਤਾ। ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਦਫ਼ਤਰ ਵਿਚ ਹੋਏ ਤੋੜ-ਫੋੜ ਕਾਰਨ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਇਕ ਵੈਲਯੂਅਰ (ਮੁਲਾਂਕਣ) ਨਿਯੁਕਤ ਕੀਤਾ ਜਾਵੇ। ਹੁਣ ਇਸ ਫੈਸਲੇ 'ਤੇ ਕੰਗਣਾ ਦੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਹੈ।

ਕੰਗਣਾ ਰਨੌਤ ਨੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਦਿਆਂ ਕਿਹਾ : 'ਪ੍ਰਾਣ ਜਾਏਂ ਪਰ ਵਚਨ ਨਾ ਜਾਏਂ'

ਬਾਲੀਵੁੱਡ ਕਵੀਨ ਕੰਗਨਾ ਰਨੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਸੁਸ਼ਾਂਤ ਦੀ ਮੌਤ ਨੂੰ ਆਤਮਹੱਤਿਆ ਨਹੀਂ ਬਲਕਿ ਇੱਕ ਕਤਲ ਦੱਸਿਆ ਸੀ। ਇਸਦੇ ਨਾਲ ਹੀ ਕੰਗਨਾ ਨੇ ਕਿਹਾ ਸੀ

ਬਾਲੀਵੁੱਡ 'ਚ ਨਸ਼ਾਖੋਰੀ ਦੇ ਮੁੱਦੇ 'ਤੇ ਜਯਾ ਬੱਚਨ ਨਾਲ ਭਿੜੇ ਰਵੀਕਿਸ਼ਨ ਅਤੇ ਕੰਗਨਾ

ਨਵੀਂ ਦਿੱਲੀ: ਦੇਸ਼ ਦੀ ਸਿਨੇਮਾ ਇੰਡਸਟਰੀ (ਬਾਲੀਵੁੱਡ) ਵਿੱਚ ਨਸ਼ਿਆਂ ਦੇ ਚਲਨ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਅਤੇ ਸਿਨੇਮਾ ਜਗਤ ਵਿੱਚ ਜ਼ਬਰਦਸਤ ਬਹਿਸ ਹੋਈ ਹੈ।

ਕੰਗਨਾ ਨੇ ਹੁਣ ਸੋਨੀਆ ਨੂੰ ਘੇਰਿਆ, ਸ਼ਿਵ ਸੈਨਾ-ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਤੋਂ ਬਾਅਦ ਇੱਕ ਵੱਡੇ ਬਿਆਨ ਦੇ ਰਹੀ ਹੈ ।

ਕੰਗਨਾ ਦਾ ਉੱਧਵ ਠਾਕਰੇ 'ਤੇ ਨਿਸ਼ਾਨਾ : ਕਿਹਾ - ਅੱਜ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘਮੰਡ ਟੁੱਟੇਗਾ

ਮੁੰਬਈ:ਕੰਗਨਾ ਰਨੌਤ ਨੇ ਮੁੰਬਈ ਸਥਿਤ ਆਪਣੇ ਘਰ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਦਫਤਰ ਦੀਆਂ ਕੁਝ ਵੀਡੀਓ ਸਾਂਝੀਆਂ ਕੀਤੀਆਂ।

ਸੱਤਾ ਦੇ ਨਸ਼ੇ ਵਿਚ ਚੂਰ ਸ਼ਿਵ ਸੈਨਾ ਨੇ ਫ਼ਿਲਮੀ ਹਸਤੀ ਕੰਗਨਾ ਰਣੌਤ ਦਾ ਦਫਤਰ ਤੋੜਿਆ, ਕੰਗਨਾ ਨੂੰ ਦਿੱਤੀ ਧਮਕੀ

ਮੁੰਬਈ : ਸੱਤਾ ਦੇ ਨਸ਼ੇ ਵਿਚ ਚੂਰ ਸ਼ਿਵ ਸੈਨਾ ਸਰਕਾਰ ਨੇ ਅੱਜ ਮਹਾਰਾਸ਼ਟਰ ਦੇ ਮੁੰਬਈ ਵਿਚ ਪ੍ਰਸਿੱਧ ਫ਼ਿਲਮੀ ਹਸਤੀ ਕੰਗਨਾ ਰਣੌਤ ਦਾ ਦਫਤਰ ਤੋੜ ਭੰਨ ਦਿੱਤਾ ਅਤੇ ਉਸਨੂੰ ਧਮਕੀ ਦਿੱਤੀ ਕਿ ਜੇ ਉਹ ਮੁੰਬਈ ਈ ਤਾ ਉਸਦਾ ਹਸ਼ਰ ਭੈੜਾ ਕੀਤਾ ਜਾਵੇਗਾ |

google.com, pub-6021921192250288, DIRECT, f08c47fec0942fa0